ਕਵਿਤਾ:- ਇਸ਼ਕ ਬਦਨਾਮ

ਜੋਬਨ ਰੁੱਤੇ ਲਾਟ ਮਚੇ 
ਕਦੇ ਸਰੀਰ ਟੁੱਟੇ ਕਦੇ ਦਿਲ ਮਚੇ 
ਓਹਨੂੰ ਬਣਾਕੇ ਸੁਰਮਾ ਅੱਖਾਂ ਦੀ ਧਾਰੀ ਤੇ 
ਸ਼ਰੇਆਮ ਰੱਖ ਲਿਆ  
ਨੀ ਮੈ ਭੇੜ ਕੇ ਬੂਹਾ ਸਦਰਾ ਦਾ 
ਹਟਾਕੇ ਜਿਸਮ ਦਾ  ਪਰਦਾ ਨੀ 
ਮੈਂ ਮੇਰਾ ਇਸ਼ਕ ਬਦਨਾਮ ਕਰਲਿਆ 

ਓਹ ਵੀ ਹੋਇਆ ਤਾਰ ਤਾਰ ਮੈ ਵੀ ਬਿਜਗੀ ਸਾਰੀ ਸੀ 
ਸੁਪਨੇ ਵਿਚ ਓਹਦੇ ਨਾਲ ਵਿਆਹੀ ਉਂਜ ਮੈ  ਹਾਲੇ ਕਵਾਰੀ ਸੀ
ਮੈ ਭੁੱਲਕੇ ਇਜ਼ਤਾਂ ਦਾ ਵੇਹੜਾ ਬੇਸ਼ਰਮੀ ਦਾ ਜਾਮ ਭਰ ਲਿਆ 
ਨੀ ਮੈ ਭੇੜ ਕੇ ਬੂਹਾ ਸਦਰਾ ਦਾ 
ਹਟਾਕੇ ਜਿਸਮ ਦਾ  ਪਰਦਾ ਨੀ 
ਮੈਂ ਮੇਰਾ ਇਸ਼ਕ ਬਦਨਾਮ ਕਰਲਿਆ 

ਜਾਣ ਕੇ ਵੀ ਅਨਜਾਣ ਸੀ 
ਬਸ ੨ ਮਹੀਨੇ ਗੱਲ ਕੀਤੀ ਸੀ ਓਹਦੇ ਨਾਲ 
ਨਾ ਜਿਆਦਾ ਮੇਰੀ ਜਾਨ ਪਹਿਚਾਣ ਸੀ 
ਓਹਦੇ ਜੇਹਾ ਯਾਰ ਮਿਲਿਆ ਓਹਦੇ ਉੱਤੇ ਮਾਣ ਸੀ 
ਜਦੋਂ ਧੱਕਾ ਮਾਰਿਆ ਧੋਖੇ ਦਾ 
ਨਿਕਲਗੀ ਸੀਨੇ ਵਿੱਚੋਂ ਜਾਨ ਸੀ 
ਮੈ ਤਾਂ ਜਾਨ ਕੇ ਵੀ ਅਨਜਾਣ ਸੀ 
ਮੈ ਪਾਂ ਕੇ ਗੱਲ ਫੰਦੇ ਪੱਖੇ ਦੇ ਬੰਨ ਲਿਆ ......

ਯਸ਼ ਗਿਆ ਹੁਣ ਗਲੀ ਗੇਰਾ ਦੀ 
ਮੈਨੂੰ ਆਵਾਜ਼ ਨਾ ਸੁਣਦੀ  ਪੈਰਾਂ ਦੀ 
ਦਿਲ ਵਿਚ ਉੱਠਦੀ ਰਹੀ ਲਹਿਰਾ ਜੇਹੀ 
ਪਿਆਰ ਵਿੱਚ ਹੋਕੇ ਪਗਲ ਮੈ ਆਪਣਾ ਇਹ ਅੰਜਾਮ ਕਰਲਿਆ ...

Comments

Post a Comment

Popular Posts