ਕਵਿਤਾ:- ਰੱਬ ਦਿਆ ਬੰਦਿਆ

੧.ਵਖਤ ਤੋਹ ਪਹਿਲਾ ਕੁਝ ਨਹੀਂ ਮਿਲਣਾ 
ਨਾ ਬਹੁਤਾ ਜੋਰ ਤੂੰ ਲਾਇਆ ਕਰ 
ਦੂਜਿਆਂ ਤੇ ਤੇਰੀ ਨਜ਼ਰ ਬੜੀ ਅਵ 
ਕਦੇ ਆਪ ਉੱਤੇ ਵੀ ਗੁਮਾਯਾ ਕਰ 
ਬੜੇ ਔਖੇ ਮਿਲਦੇ ਆ ਯਾਰ ਜਾਨ ਦੇਣ ਵਾਲੇ 
ਨਾ ਹਰ ਕਿਸੇ ਨੂੰ ਅਜਮਾਇਆ ਕਰ 
ਮੰਦਿਰ ਮਸੀਦਾ ਤਾਂ ਤੂੰ ਹਰ ਰੋਜ ਜਾਨਾ ਐ 
ਕਦੇ ਆਪਦੀ ਮਾ ਦੇ ਵੀ ਪੈਰੀ ਹੱਥ ਲਾਇਆ ਕਰ 
ਆਕੜ ਕੇ ਲੰਘਦਾ ਐ ਹਰ ਧਰਮਾਂ ਦੀ ਗਲੀ ਵਿੱਚੋਂ 
ਇਹ ਤਾਂ ਸਾਰੇ ਰੱਬ ਦੇ ਬੰਦੇ ਅਾ ਕਦੇ ਕਦੇ  ਇਹਨਾਂ ਨੂੰ ਵੀ ਬੁਲਾਇਆ ਕਰ 
ਹਰ ਵੇਲੇ ਦੁਖਦੇ ਗਾਉਣਾ ਐ ਕਦੇ ਓਹਦਾ ਸ਼ੁਕਰੀਆ ਵੀ ਮਨਾਇਆ ਕਰ 
ਏਵੇਂ ਤੰਦੂਰ ਵਾਂਗੂੰ ਤੱਪਿਆ ਰਹਿਣਾ ਏ 
ਕਦੇ ਆਪ ਵੀ ਹਸਿਆ ਕਰ ਤੇ ਦੁੱਜਿਆ ਨੂੰ ਵੀ ਹਸਾਇਆ ਕਰ 
ਸਿਵੇਆ ਤਾਹੀ ਤਾਂ ਸਬਦਾ ਮੁਕਾਮ ਐ 
ਚਾਰ ਪਲਾ ਦੀ ਜਿੰਦੜੀ ਨੂੰ ਹੱਸ ਕੇ ਲੰਘਾਇਆ ਕਰ 
ਤੇਰੀ ਕੁੱਲੀ ਪੱਕੀ ਅਾ 
ਕਈਆ ਦੇ ਤਾਂ ਏਥੇ ਓਹਲੇ ਵੀ ਹੈ ਨਹੀਂ 
ਤੇਰੀ ਰੋਟੀ ਤਾਂ ਪਕਦੀ ਅਾ 
ਕਈਆ ਦੇ ਤਾਂ ਚੁੱਲੇ ਵੀ ਹੈ ਨਹੀਂ 
ਗੱਲਾਂ ਬਹੁਤੀਆ ਸਿਆਣਿਆ ਨਹੀਂ ਆਉਂਦੀਆਂ ਯਸ਼ ਿਬਰਟ ਦੀ ਕਲਮ ਨੂੰ ਬਸ ਜਿਹੜਾ ਲਿਖਿਆ ਓਹ ਮੈ ਦੇਖੇ ਆ 
ਤੂੰ ਸਰੀਰ ਤੇਰਾ ਲਿਬਾਸ ਨਾਲ ਤਾਂ ਡੱਕਿਆ
ਮੈ ਬੇਬਸੀ ਵਿਚ ਕਈਆ ਦੇ ਸ਼ਰਮ ਨਾਲ ਡੱਕੇ ਦੇਖੇ ਐ 

ਕਿਰਤ ਕਰਨੀ ਸਿੱਖ ਬੰਦਿਆ 
ਵਿਚ ਝੋਲੀ ਓਹਦੇ ਪਾਂ
ਪੁੰਨ ਪਾਪ ਦਾ ਹਿਸਾਬ ਤਾਂ ਉਹਨੇ ਕਰਨਾ 
ਤੂੰ ਐਵੇਂ ਕਾਪੀਆ ਕਾਲੀਆ ਨਾ ਕਰੀ ਜਾ 

ਕੌਣ ਕਹਿੰਦਾ ਰੱਬ ਨਹੀਂ ਮਿਲਦਾ 
ਤੂੰ ਕੋਸ਼ਿਸ਼ ਕਰਕੇ ਤਾਂ ਦੇਖੀ 
ਦੁੱਜੇਆ ਵਲ ਨਾ ਦੇਖ ਓਏ ਯਸ਼ 
ਘਰੇ ਜਾ ਆਪਣੇ ਮਾਪਿਆ ਵੱਲ ਇਕ ਸਾਰ ਪਿਆਰ ਨਾਲ ਵੇਖੀ 
ਇਕ ਵਾਰ ਇਕੋ ਸਾਰ ਮਾਪਿਆ ਵਲ ਦੇਖੀ 





Comments

Popular Posts